ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਕਰਵਾਏ ਗਏ ਖੇਤਰੀ ਯੁਵਕ ਮੇਲੇ ਵਿੱਚ ਵਿਸ਼ਵਕਰਮਾ ਕਾਲਜ ਫਾਰ ਗਰਲਜ਼, ਦਿੜ੍ਹਬਾ ਨੇ ਮੱਲਾਂ ਮਾਰੀਆਂ। ਮੇਲੇ ਵਿੱਚ ਸੰਗਰੂਰ ਖੇਤਰ ਦੇ ਕੁੱਲ 48 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਅ.ਸ. ਢੀਂਡਸਾ ਨੇ ਦੱਸਿਆ ਕਿ ਮੇਲੇ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਮੁਕਾਬਲਿਆਂ ਜਿਵੇਂ ਕਿ ਵਾਰ ਗਾਇਨ, ਕਵੀਸ਼ਰੀ, ਰਿਵਾਇਤੀ ਲੋਕ ਗੀਤ, ਨਾਲਾ ਬੁਣਨਾ, ਲੋਕ ਗੀਤ, ਪੀੜ੍ਹੀ ਬੁਣਨਾ, ਪਹਿਰਾਵਾ ਪ੍ਰਦਰਸ਼ਨ ਨਾਟਕ ਅਤੇ ਵਾਦ ਵਿਵਾਦ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਜਿਵੇਂ ਕਿ ਰੁਪਿੰਦਰ ਕੌਰ (ਐਮ.ਐਸ. ਸੀ. ਭਾਗ-1 ਫੈਸ਼ਨ ਡਿਜ਼ਾਇਨਿੰਗ) ਪਹਿਰਾਵਾ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ , ਸ਼ੁਭਦੀਪ ਕੌਰ (ਬੀ.ਕਾਮ ਭਾਗ -3) ਵਾਦ- ਵਿਵਾਦ ਮਕਾਬਲੇ ਵਿੱਚ ਪਹਿਲਾ ਸਥਾਨ, ਲਖਵੀਰ ਕੌਰ (ਬੀ.ਏ. ਭਾਗ -3) ਨਾਲਾ ਬੁਣਨ ਵਿਚ ਦੂਜਾ ਸਥਾਨ ਅਤੇ ਮਮਨਪ੍ਰੀਤ ਕੌਰ (ਬੀ.ਏ. ਭਾਗ -1) ਲੋਕ ਗੀਤ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਦਾ, ਅਧਿਆਪਕਾਂ ਦਾ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਕਾਲਜ ਡਾਇਰੈਕਟਰ ਮੈਡਮ ਹਰਪ੍ਰੀਤ ਕੌਰ ਧੀਮਾਨ ਜੀ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਕਾਲਜ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਸਹਿਪਾਠੀ ਕਿਰਿਆਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਇਸ ਜਿੱਤ ਦਾ ਸਿਹਰਾ ਸਮੂਹ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਜਾਂਦਾ ਹੈ ।
