ਐਨਡੀਏ, ਆਈਐਮਏ, ਨੇਵੀ ਉੱਤੇ ਸੈਮੀਨਾਰ - ਸਤੰਬਰ 2021
ਅੱਜ ਵਿਸ਼ਵਕਰਮਾ ਕਾਲਜ ਫਾਰ ਗਰਲਜ ਦਿੜ੍ਹਬਾ ਵਿਖੇ ਲੜਕੀਆਂ ਲਈ ਇੱਕ “ਪ੍ਰੇਰਣਾ -ਭਾਸ਼ਣ” ਅਯੋਜਿਤ ਕੀਤਾ ਗਿਆ। ਮੁੱਖ ਬੁਲਾਰੇ ਮਾਨਯੋਗ ਲੈਫ਼ਟੀਨੈਂਟ ਸਰਦਾਰ ਮਨਵਿੰਦਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ NDA, IMA, Navy ਅਤੇ Army ਵਿੱਚ ਲੜਕੀਆਂ ਲਈ ਢੁਕਵੇਂ ਮੌਕਿਆਂ ਦੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਉਹਨਾਂ ਨੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਬਹੁਤ ਕੀਮਤੀ ਗੁਰ ਸਾਂਝੇ ਕੀਤੇ । ਪ੍ਰੋ. ਜਸਵੀਰ ਕੌਰ ਨੇ ਉਹਨਾਂ ਦੀ ਜਾਣ ਪਛਾਣ ਕਰਵਾਉਂਦੇ ਕਿਹਾ ਕਿ ਲੈਫ਼ਟੀਨੈਂਟ ਮਨਵਿੰਦਰ ਸਿੰਘ ਇਲਾਕੇ ਦਾ ਮਾਣ ਹਨ। ਪ੍ਰਿੰਸੀਪਲ ਡਾ. ਅਵਤਾਰ ਸਿੰਘ ਢੀਂਡਸਾ ਜੀ ਨੇ ਵਿਦਿਅਰਥੀਆਂ ਨੂੰ ਮੋਟੀਵੇਸਨਲ ਲੈਕਚਰ ਵਿੱਚ ਦੱਸੇ ਤਕਨੀਕੀ ਨੁਕਤਿਆਂ ਉੱਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸਾਹਿਬ ਅਤੇ ਕਾਲਜ ਸਟਾਫ ਵੱਲੋਂ ਲੈਫਟੀਨੈਂਟ ਸ. ਮਨਵਿੰਦਰ ਸਿੰਘ ਜੀ ਨੂੰ ਇਸ ਸਹਿਯੋਗ ਅਤੇ ਅਗਵਾਈ ਲਈ ਸਨਮਾਨਿਤ ਕੀਤਾ ।